ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਤ੍ਰੈ ਭਾਸ਼ਾਈ ਕਵੀ ਦਰਬਾਰ ਕਰਵਾਇਆ 

ਪਾਇਲ (ਨਰਿੰਦਰ ਸ਼ਾਹਪੁਰ)
ਜ਼ਿੰਦਗੀ ਵਿਚ ਪਹਿਲੀ ਵਾਰ ਕਵੀ ਦਰਬਾਰ ਦਾ ਆਨੰਦ ਮਾਣਿਆ ਜੋ ਹਮੇਸ਼ਾ ਯਾਦ ਰਹੇਗਾ।ਇਹ ਸ਼ਬਦ ਡਾ. ਗਰਪ੍ਰੀਤ ਕੌਰ ਮਾਨ ਸੁਪਤਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦੋਂ ਕਹੇ ਜਦੋਂ ਉਹ ਸਥਾਨਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤ੍ਰੈ ਭਾਸ਼ਾਈ ਕਵੀ ਦਰਬਾਰ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਇਹ ਵੀ ਕਿਹਾ ਕਿ ਕਾਲਜ ਦੀ ਨੁਹਾਰ ਬਦਲਣ ਵਿੱਚ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਗ੍ਰਾਂਟਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰਿੰਸੀਪਲ ਸਾਹਿਬ ਵਧਾਈ ਦੇ ਹੱਕਦਾਰ ਹਨ। ਜ਼ਿਕਰਯੋਗ ਹੈ ਕਿ ਇਸ ਮੌਕੇ ਉਹਨਾਂ ਨੇ ਲੰਮਾ ਸਮਾਂ ਬੈਠ ਕੇ ਕਵੀ ਦਰਬਾਰ ਨੂੰ ਸੁਣਿਆ ਤੇ ਮਾਣਿਆ। ਡਾਕਟਰ ਗੁਰਪ੍ਰੀਤ ਕੌਰ ਮਾਨ ਵੱਲੋਂ ਕਾਲਜ ਕੈਂਪਸ ਵਿੱਚ ਆਪਣੇ ਕਰ ਕਮਲਾਂ ਨਾਲ ਇੱਕ ਸਜਾਵਟੀ ਬੂਟਾ ਲਗਾਇਆ ਗਿਆ।
ਜਿਸ ਉਪਰੰਤ ਉਹਨਾਂ ਨੇ ਕਾਲਜ ਦੀ ਲਾਇਬਰੇਰੀ ਨਾਲ ਬਣੇ ਰੀਡਿੰਗ ਰੂਮ ਦਾ ਉਦਘਾਟਨ ਵੀ ਕੀਤਾ ਅਤੇ ਪੂਰੇ ਕਾਲਜ ਕੈਂਪਸ ਨੂੰ ਘੁੰਮ ਕੇ ਗਹੁ ਨਾਲ ਵੇਖਿਆ। ਉਪਰੰਤ ਕਵੀ ਦਰਬਾਰ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ, ਮੁਹੰਮਦ ਇਰਫਾਨ ਨੇ ਮਹਿਮਾਨਾਂ ਲਈ ਸੁਆਗਤੀ ਸ਼ਬਦ ਕਹੇ ਅਤੇ ਕਾਲਜ ਲਈ ਪਿਛਲੇ ਸਮੇਂ ਵਿੱਚ ਕੀਤੇ ਗਏ ਕਾਰਜਾਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ।ਇਸ ਤ੍ਰੈ ਭਾਸ਼ਾਈ ਸਮਾਗਮ ਵਿੱਚ ਪੰਜਾਬੀ ਉਰਦੂ ਅਤੇ ਹਿੰਦੀ ਦੇ 12 ਕਵੀਜਨਾ ਤੋਂ ਪਹਿਲਾਂ ਹਲਕਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ 1984 ਵਿਚ ਹਰਿਆਣਾ ਦੇ ਹੋਂਦ ਚਿੱਲੜ ਵਿਖੇ ਵਾਪਰੇ ਸਿੱਖ ਕਤਲਿਆਮ ਦੇ ਦਰਦਨਾਕ ਦੁਖਾਂਤ ਨੂੰ ਯਾਦ ਕਰਵਾਉਂਦੀ ਦਰਦਨਾਕ ਕਵਿਤਾ ਪੇਸ਼ ਕੀਤੀ ।ਕਵੀ ਦਰਬਾਰ ਵਿਚ ਪਾਲੀ ਖਾਦਿਮ, ਜਗਵਿੰਦਰ ਜੋਧਾ, ਤਰਸੇਮ ਨੂਰ, ਜਸਪ੍ਰੀਤ ਫਲਕ, ਸਾਜਿਦ ਇਸਹਾਕ, ਅਜਮਲ ਸ਼ੇਰਵਾਨੀ, ਸਲੀਮ ਜ਼ੁਬੈਰੀ, ਰਾਮ ਸਿੰਘ, ਕੋਮਲਦੀਪ ਕੌਰ,ਵਰਿੰਦਰ ਜਤਵਾਨੀ ਅਤੇ ਅਰਚਨਾ ਅਨਮੋਲ ਨੇ ਬਹੁਤ ਸੋਹਣੇ ਢੰਗ ਨਾਲ ਆਪਣੇ ਕਲਾਮ ਪੇਸ਼ ਕੀਤੇ। ਕਵੀ ਦਰਬਾਰ ਦਾ ਸੰਚਾਲਨ ਸ਼੍ਰੀ ਜ਼ਮੀਰ ਅਲੀ ਜ਼ਮੀਰ ਨੇ ਬਖ਼ੂਬੀ ਕੀਤਾ। ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਕਲਾਮ ਨਾਲ ਸਰਸ਼ਾਰ ਵੀ ਕੀਤਾ। ਸਮਾਗਮ ਵਿੱਚ ਇੱਕ ਹੋਰ ਅਹਿਮ ਗੱਲ ਇਹ ਰਹੀ ਕਿ ਬੱਚੀ ਜੀਆ ਫਾਰੂਕੀ ਅਤੇ ਹਰਕੀਰਤ ਸਿੰਘ ਨੇ ਆਪਣੇ ਬਣਾਏ ਸਕੈਚ ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਮਾਨ ਨੂੰ ਭੇਟ ਕੀਤੇ। ਸਮਾਗਮ ਦੌਰਾਨ ਡਾਕਟਰ ਗੁਰਪ੍ਰੀਤ ਕੌਰ ਮਾਨ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਜਮੀਲ ਉਰ ਰਹਿਮਾਨ, ਬੀਬੀ ਰਮਨਜੀਤ ਕੌਰ ਗਿਆਸਪੁਰਾ ਤੋਂ ਇਲਾਵਾ ਸਮੂਹ ਸ਼ਖ਼ਸੀਅਤਾਂ ਅਤੇ ਕਵੀ ਸਾਹਿਬਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਸ. ਕੰਵਰਦੀਪ ਸਿੰਘ ਨੇ ਧੰਨਵਾਦੀ ਸ਼ਬਦ ਕਹੇ।
ਸ਼੍ਰੀਮਤੀ ਰਮਨਜੀਤ ਕੌਰ ਗਿਆਸਪੁਰਾ ਅਤੇ ਮੈਡਮ ਫਰਿਆਲ ਰਹਿਮਾਨ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਪ੍ਰਧਾਨਗੀ ਮੰਡਲ ਦਾ ਸ਼ਿੰਗਾਰ ਬਣੇ। ਸਮਾਗਮ ਵਿੱਚ ਮੰਚ ਸੰਚਾਲਨ ਦਾ ਕਾਰਜ ਪ੍ਰੋ. ਇੰਦਰਪਾਲ ਸਿੰਘ ਅਤੇ ਪ੍ਰੋ. ਲਵੀਨਾ ਖਾਨ ਨੇ ਬਖੂਬੀ ਕੀਤਾ। ਇਸ ਮੌਕੇ ਪ੍ਰੋ. ਪ੍ਰਦੀਪ ਸਿੰਘ, ਪ੍ਰੋ. ਗੁਰਦਿੱਤ ਸਿੰਘ, ਪ੍ਰੋ. ਕਮਲ ਕਿਸ਼ੋਰ, ਸ਼੍ਰੀ ਗੰਗਾ ਰਾਮ, ਸੁਰਿੰਦਰ ਸਿੰਘ ਲਾਪਰਾਂ, ਪ੍ਰੋ. ਅਮਨਦੀਪ ਕੌਰ, ਸ਼੍ਰੀ ਰਾਮਪ੍ਰਕਾਸ਼, ਗੁਰਬਖਸ਼ ਸਿੰਘ ਸਿਆਣ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗਿੱਲ ਘਲੋਟੀ, ਸ. ਹਰਜੀਤ ਸਿੰਘ, ਸ. ਰਣਬੀਰ ਸਿੰਘ, ਪ੍ਰਿੰ ਹਰਮੇਸ਼ ਲਾਲ, ਪ੍ਰੋ. ਰਜਿੰਦਰ ਸਿੰਘ, ਸ਼੍ਰੀ ਰਵਿੰਦਰ ਰਵੀ, ਸ਼੍ਰੀਮਤੀ ਚਰਨਜੀਤ ਕੌਰ ਘਣਗਸ, ਪ੍ਰੋ. ਹਰਸਿਮਰਤ ਕੌਰ, ਪ੍ਰੋ. ਮੁਹੰਮਦ ਸ਼ਕੀਲ, ਸਰਪੰਚ ਹਰਵਿੰਦਰ ਸਿੰਘ, ਸਰਪੰਚ  ਮਨਦੀਪ ਸਿੰਘ ਕਟਾਹਰੀ, ਸਰਪੰਚ ਮਨਦੀਪ ਸਿੰਘ ਭੀਖੀ, ਸਰਪੰਚ ਜਗਜੀਤ ਸਿੰਘ ਕਰਮਸਰ, ਸਰਪੰਚ ਦਵਿੰਦਰ ਸਿੰਘ ਰਾੜਾ ਸਾਹਿਬ ਉਚੇਚੇ ਤੌਰ ਤੇ ਹਾਜ਼ਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin